Translated from the English to the Punjabi by Ishmeet Kaur
ਮੇਰੇ ਕੇਸ ਮੇਰੀ ਪਛਾਣ
ਮੇਰੀ ਜ਼ਮੀਨ ਮੇਰਾ ਮੁਲਕ, ਮੇਰੇ ਕੇਸਾ ਦੀ ਤਾਣ ਵਿੱਚ, ਉਹ ਕੇਸ ਜੋ ਮੇਰੀ ਜੜ੍ਹ ਮੇਰੀ ਪਛਾਣ
ਮੈ ਕੇਸਾ ਵਿਚ ਹੱਥ ਫੇਰਦੀ, ਮੌਜ ਵਿੱਚ ਉਹਨਾਂ ਦੇ ਨਾਲ ਖੇਡਦੀ, ਉਹ ਵੱਟੇਦਾਰ ਰੇਸ਼ਮੀ ਮੁਲਾਇਮ
ਮੈ ਆਪਣੇ ਕੇਸਾ ਵਿਚ ਖ਼ਜਾਨਾ ਚੁਪਾ ਰੱਖਿਆ ਹੈ
ਇੱਕ ਵਾਰ ਮੈ ਆਪਣੇ ਕੇਸਾ ਵਿਚ, ਲੱਕੜ ਦਾ ਕੰਘਾ ਫੇਰੇਆ, ਕੇਸਾ ਦੇ ਚੁੰਗਲ ਵਿਚ ਫਸ ਕੰਘਾ ਝੂਲਦਾ
ਮੈਨੂੰ ਇਹ ਮਹਿਸੂਸ ਹੋਇਆ ਕਿ ਮੈ ਮਹਿਫੂਜ਼ ਹਾਂ
ਮੈ ਕੇਸਾ ਨੂੰ ਉਸ ਨਾਲ ਵਾਹਇਆ
ਤੇ ਆਪਣੇ ਆਪ ਨੂੰ “ਐਂਫ਼ਰੋ” ਢਾਲਇਆ
ਮੈ ਆਪਣੇ ਕੇਸਾ ਨੂੰ ਬਜ਼ਾਰੀ ਰਸਾਇਣ ਲਗਾ ਸਿੱਧਾ ਕਰਨ ਦੀ ਸੀ ਕੋਸ਼ਿਸ਼ ਕਿਤੀ
ਪਰ ਕੁਝ ਵੀ ਸੀ ਨਾ ਹੋਇਆ, ਮੇਰੇ ਕੇਸ ਰੋਸ਼ ਵਿਚ ਗੁੱਛਿਆਂ ਚ ਡਿੱਗਦੇ
ਉਹਨਾਂ ਦੀ ਜਗ੍ਹਾ ਨਵੇਂ ਨਿੱਕੇ ਨਿੱਕੇ ਤੇ ਝਾੜ ਵਰਗੇ ਕੇਸ ਫੁੱਟੇ
ਮੈ ਉਹਨਾਂ ਨੂੰ ਗਰਮ ਕੀਤਾ, ਪਰ ਪਾਣੀ ਲਗਾਇਆ ਹੀ
ਉਹ ਪਹਿਲਾਂ ਵਾਂਗ ਹੋ ਗਏ
ਉਹਨਾਂ ਨੂੰ ਮੈ ਬੰਨ੍ਹਿਆ, ਕਸਇਆ, ਮਰੋੜਇਆ, ਤੇ ਰੁਮਾਲ ਵਿੱਚ ਬੰਨ੍ਹ ਇੱਕ ਫ਼ੁੱਲ ਲਾਇਆ
ਉਹ ਸਰਕ ਕੇ ਸਾਹਮਣੇ ਆ ਜਾਣਦੇ
ਬਚਪਣ ਵਿੱਚ ਮੇਰੇ ਕੇਸਾ ਦੀ ਨੁਮਾਇਸ਼ ਕੀਤੀ ਗਈ
ਇੱਕ ਦਿਨ ਮੇਰੀ ਟੀਚਰ ਮੇਰੇ ਸਿਰ ਤੇ ਖਲੋ
ਪਿੰਸਲ ਨਾਲ ਮੇਰੇ ਕੇਸਾ ਨੂੰ ਪਾਟ ਕੇ ਫ਼ੋਲਣ ਲਗੀ
ਉਸਨੇ ਮੇਰੇ ਕੇਸਾ ਨੂੰ ਮੈਲੇ ਤੇ ਬਦਬੂਦਾਰ ਆਖ ਨਫ਼ਰਤ ਕੀਤੀ
ਨਫ਼ਰਤ, ਉਹ ਬੇਕਾਬੂ, ਜੰਗਲੀ, ਸਾਹਮਬੇ ਨਾ ਜਾਣ ਵਾਲੇ
ਫੇਰ ਵੀ ਮੇਰੇ ਕੇਸ ਮੈਨੂੰ ਜਾਣਦੇ ਹਨ, ਤੇ ਮੈਂ ਉਨ੍ਹਾਂ ਨੂੰ ਜਾਣਨਾ ਸ਼ੁਰੂ ਹੀ ਕੀਤਾ ਹੈ
ਮੇਰੇ ਕੇਸ ਮੈਨੂੰ ਮੇਰੇ ਪਿਉ ਮੇਰੇ
ਦਾਦੀ, ਚਚੇਰੇ ਭੈਣ ਭਰਾਵਾਂ, ਤੇ ਮੇਰੇ ਖਾਨਦਾਨ ਦੇ ਨਾਲ ਜੁੜਦਾ ਹੈ. ਮੈਂ ਨਹੀਂ ਚਾਹੁੰਦਾ ਕਿ ਮੇਰੇ ਵਾਲਾਂ ਨੂੰ ਸਿਧਾ ਕੀਤਾ ਜਾਏ, ਕੈਦ ਕੀਤਾ ਜਾਏ
ਮੈਂ ਸਾਡੀ ਦਾਦੀ ਨੂੰ ਵੇਖਦੀ, ਤੇ ਉਸਦੇ ਕੇਸ ਆਪਣੇ ਜੜ੍ਹ ਨਾਲ ਜੁੜੇ ਹਨ
ਉਹ ਖ਼ੁਬਸੂਰਤ ਹੈ
ਮੈਂ ਸਾਡੀ ਦਾਦੀ ਨੂੰ ਵੇਖਦੀ, ਤੇ ਉਸਦੀ ਰੀੜ੍ਹ ਦੀ ਹੱਡੀ ਵੇਖਦੀ, ਤੇ ਉਸਦੀ ਮੁਸਕਰਾਹਟ
ਮੇਰੀ ਦਾਦੀ ਦੀ ਅੱਖਾਂ, ਮੇਰੀ ਦਾਦੀ ਦੇ ਹੱਥ ਤੇ ਸਭ ਤੋ ਸੋਹਣੀ ਉਸਦੀ ਚਮਕੀਲੀ ਬੇਦਾਗ ਚਮੜੀ
ਮੇਰੀ ਦਾਦੀ
ਅਤੇ
ਮੈਂ ਤੁਹਾਨੂੰ ਸਾਰੀਆਂ ਨੂੰ ਬੁਲਾਉਣਦੀ ਹਾਂ, ਜਿਹੜੇ ਬੋਲਦੇ ਹੋ, ਸੁਣਦੇ ਹੋ
ਇਸ ਜਗ੍ਹਾ ਤੇ ਬੇਬੀ ਸਗਸ ਟੋਨੀ ਮੋਰੀਸਨ ਚ ਆਖਦੀ ਹੈ
ਅਸੀਂ ਮਾਸ, ਮਾਸ ਜਿਹੜਾ ਵਿਲਕਦਾ ਹੱਸਦਾ ਸੱਖਣੇ ਪੈਰ ਬਾਲੂ ਚ ਸਾਡੀ ਜਮੀਨ ਤੇ ਨਚਦਾ
ਮੁਹੱਬਤ ਕਰੋ ਪੈਰਾਂ ਦੇ ਨਾਲ ਪ੍ਰੀਤ ਕਰੋ
ਲੱਤਾਂ ਦੇ ਨਾਲ ਪ੍ਰੀਤ ਕਰੋ ਉਹ ਤੁਹਾਡੇ ਸੋਹਣੇ ਸਰੀਰ ਢੋਹਣਦੇ ਹਨ
ਜਿਸ ਨੂੰ ਤੁਸੀਂ ਸੋਚਦੇ ਹੋ ਕਿ ਪਿਆਰ ਨਹੀਂ ਕੀਤਾ ਜਾ ਸਕਦਾ
ਉਹ ਉਥੇ ਤੁਹਾਨੂੰ ਪਿਆਰ ਨਹੀਂ ਕਰ ਸਕਦੇ, ਤੁਹਾਨੂੰ ਆਪਣੇ ਆਪ ਨੂੰ ਆਪ ਹੀ ਪਿਆਰ ਕਰਨਾ ਪਉ
ਆਪਣੀ ਚਮੜੀ ਦੇ ਨਾਲ ਪਿਆਰ ਕਰੋ, ਆਪਣੀ ਗਰਦਨ ਜਿਹੜੀ ਕੈਦ ਵਿੱਚ ਰਹਿ ਪਾੜ ਦਿਓ
ਆਪਣੀ ਗਰਦਨ ਉਨ੍ਹਾਂ ਨੂੰ ਸਮਰਪਣ ਨਾ ਕਰੋ ਪਰ ਸਿੱਧੀ ਕਰ ਉਨ੍ਹਾਂ ਦਾ ਸਾਹਮਣਾ ਕਰੋ
ਆਪਣੇ ਹੱਥਾਂ ਨੂੰ ਪਿਆਰ ਕਰੋ ਉਠਾਉ ਉਨ੍ਹਾਂ ਦੇ ਨਾਲ ਦੂਜਿਆਂ ਨੂੰ ਛੂਹੋ
ਆਪਣੇ ਮੂੰਹ ਦੇ ਨਾਲ ਪ੍ਰੀਤ ਕਰੋ ਕਿਉਂਕਿ ਉਹਨਾਂ ਨੇ ਸਾਨੂੰ ਬਦਲਣ ਦੀ ਕੋਸ਼ਿਸ਼ ਕੀਤੀ
ਆਪਣੇ ਮੂੰਹ ਦੇ ਨਾਲ ਪ੍ਰੀਤ ਕਰੋ, ਦੇਖੋ ਉਸ ਤੋਂ ਕਿਹੜੀ ਬਾਣੀ ਨਿਕਲਦੀ ਹੈ
ਸਭ ਤੋਂ ਜਿਆਦਾ ਆਪਣੇ ਦਿਲ ਦੇ ਨਾਲ ਪ੍ਰੀਤ ਕਰੋ ਇੱਕ ਇੱਕ ਸਵਾਸ ਮਹਿਸੂਸ ਕਰੋ
ਇਹ ਕਥਨ ਜਿਸ ਕਰਕੇ ਅਸੀਂ ਜਿਊਂਦੇ ਹਾਂ ਵੱਸੋ ਅਤੇ ਆਨੰਦ ਮਨੋ